ਅੱਜ ਸੰਗਰੂਰ ਦੀ ਘੁਮਿਆਰ ਬਸਤੀ ਨੇੜੇ ਧਰਮਸ਼ਾਲਾ 'ਚ ਲਗਾਏ ਗਏ ਫ੍ਰੀ ਮੈਡੀਕਲ ਕੈੰਪ 'ਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ। ਇਸ ਦੌਰਾਨ ਮੈਡੀਸਨ, ਚਮੜੀ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੁੱਲ 550 ਮਰੀਜ਼ OPD 'ਚ ਆਏ ਅਤੇ ਅੱਖਾਂ ਦੇ 34 ਅਪ੍ਰੇਸ਼ਨ ਕੀਤੇ ਗਏ। ਭਲਕੇ ਵੀ ਭਵਾਨੀਗੜ੍ਹ ਦੀ ਬਲਾਦਕੋਠੀ ਦੇ ਪ੍ਰਾਈਮਰੀ ਸਕੂਲ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਇੱਕ ਹੋਰ ਫ੍ਰੀ ਮੇਡੀਕਲ ਕੈੰਪ ਲਗਵਾਇਆ ਜਾ ਰਿਹਾ ਹੈ। ਲੋਕਾਂ ਅੱਗੇ ਅਪੀਲ ਹੈ ਕਿ ਕੈੰਪ 'ਚ ਸ਼ਿਰਕਤ ਕਰਕੇ ਮਾਹਿਰ ਡਾਕਟਰਾਂ ਕੋਲੋਂ ਮੁਫ਼ਤ ਇਲਾਜ ਦਾ ਲਾਭ ਲਵੋ।